ਕੇਸਰ ਸਿਮ੍ਰਤੀ ਗ੍ਰੰਥ-II

ਡਾ. ਕੇਸਰ ਸਿੰਘ ਕੇਸਰ ਦਾ ਵਿਛੋੜਾ ਪੰਜਾਬੀ ਦੇ ਸਾਹਿਤਕ ਖੇਤਰ ਵਿਚ ਇਕ ਬਹੁਤ ਵੱਡਾ ਖਲਾਅ ਪੈਦਾ ਕਰ ਗਿਆ ਹੈ। ਜਿਸ ਨਾਲ਼ ਵੀ ਗੱਲ ਕਰੋ ਉਸ ਕੋਲ਼ ਹੀ ਡਾ. ਕੇਸਰ ਹੁਰਾਂ ਦੀਆਂ ਯਾਦਾਂ ਦੇ ਭੰਡਾਰ ਭਰੇ ਪਏ ਹਨ। ਕਾਰਣ? ਸਭ ਤੋਂ ਪਹਿਲਾਂ ਤਾਂ ਉਹ ਇਕ ਸੁਹਿਰਦ ਇਨਸਾਨ ਸਨ। ਘਰ ਆਇਆਂ ਨੂੰ ਛੋਟੇ ਹੋਣ ਜਾਂ ਵੱਡੇ ਜੀ ਆਇਆਂ ਆਖਣਾ, ਇਕ ਅਦਿੱਸ ਮੁਹੱਬਤ ਦੇ ਬੀਜ ਬੀਜ ਦਿੰਦਾ ਸੀ।