ਤੀਆਂ ਤੀਜ ਦੀਆਂ

ਅਸਲ ਵਿਚ ਪੰਜਾਬ ਦੀ ਤੀਜ ਨੂੰ ਹੀ ਹਰਿਆਲੀ ਤੀਜ ਕਿਹਾ ਜਾਂਦਾ ਹੈ, ਜਿਸ ਉਪਰ ਆਮ ਤੌਰ ਤੇ ਹਰੇ ਕੱਪੜੇ ਪਾਏ ਜਾਂਦੇ ਹਨ। ਕੁਝ ਅਨੁਸਾਰ ਪੀਲੇ ਕਪੜੇ ਵੀ ਪਾਏ ਜਾਂਦੇ ਹਨ ਪਰ ਪੀਲੇ ਕਪੜੇ ਬਸੰਤ ਲਈ ਰਾਖਵੇਂ ਹਨ। ਇਕ ਤਰ੍ਹਾਂ ਨਾਲ ਤੀਜ ਬਰਸਾਤ ਦੇ ਮੌਸਮ ਨੂੰ ਮਾਨਣ ਦਾ ਤਿਉਹਾਰ ਹੈ; ਨਾਲ ਹੀ ਵਿਆਹੀਆਂ ਦਾ ਤਿਉਹਾਰ ਵੀ ਹੈ।