ਮਾਹੀਆ

ਮਾਹੀਏ ਦਾ ਆਪਣਾ ਹੀ ਇਕ ਵੱਖਰਾ ਰੂਪ ਹੈ। ਇਹ ਛੋਟੇ ਆਕਾਰ ਦਾ ਤਿੰਨ ਸਤਰਾਂ ਦਾ ਲੋਕ ਗੀਤ ਹੈ। ਕਈ ਇਸ ਦੀਆਂ ਸਤਰਾਂ ਨੂੰ ਦੋ ਮੰਨਦੇ ਹਨ। ਪਹਿਲੀ ਸਤਰ ਤਾਂ ਤੋਲ ਤੁਕਾਂਤ ਨੂੰ ਪੂਰਾ ਕਰਨ ਲਈ ਵਰਤੀ ਜਾਂਦੀ ਹੈ। ਇਸ ਵਿਚ ਕੌਈ ਚਿੱਤਰ ਜਾਂ ਦ੍ਰਿਸ਼ਟਾਂਤ ਪੈਦਾ ਕੀਤਾ ਗਿਆ ਹੂੰਦਾ ਹੈ। ਮਾਹੀਏ ਦਾ ਮੂਲ਼ ਭਾਵ ਤਾਂ ਦੂਜੀ ਤੇ ਤੀਜੀ ਤੁਕ ਵਿਚ ਸਮਾਇਆ ਹੁੰਦਾ ਹੈ। - ਜਸਵੰਤ