ਮਿੱਟੀ ਦੀ ਮਹਿਕ ਕਰਮਜੀਤ

ਲੋਕ ਸਾਹਿਤ ਦਾ ਇਕ ਮਹੱਤਵਪੂਰਣ ਭਾਗ ਲੋਕ ਗੀਤ ਹਨ। ਇਹ ਕਿਸੇ ਜਾਤੀ ਸਮੂਹ ਦੀਆਂ ਇੱਛਾਵਾਂ, ਭਾਵਨਾਵਾਂ ਤੇ ਕਲਪਨਾਵਾਂ ਦਾ ਮੌਖਿਕ ਰੂਪ ਵਿਚ ਲੈਆਤਮਕ ਪ੍ਰਗਟਾਵਾ ਹੁੰਦੇ ਹਨ। ਲੋਕ ਗੀਤ ਕਿਸੇ ਸਮਾਜ ਸਭਿਆਚਾਰ ਦਾ ਦਰਪਣ ਵੀ ਹੁੰਦੇ ਹਨ।