ਢੋਲਾ

ਢੋਲਿਆਂ ਦਾ ਅਧਿਐਨ ਕਰਨ ਉਪਰੰਤ ਇਹ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਵਿਚ ਪ੍ਰੇਮ,ਜੀਵਨ,ਪਸ਼਼ੂਆਂ (ਮੱਝਾਂ ਤੇ ਊਠ) ਅਤੇ ਕੁਦਰਤ ਦੇ ਵਰਤਾਰਿਆਂ ਨੂੰ ਵਿਸ਼ਾ ਬਣਾਉਣ ਦੇ ਨਾਲ ਨਾਲ ਲੋਕ ਕਥਾਵਾਂ ਨੂੰ ਵੀ ਗਾਇਆ ਜਾਂਦਾ ਹੈ। ਇਹ ਵਿਸ਼ੇ ਹੀ ਦਸਦੇ ਹਨ ਕਿ ਲੋਕ ਕਵੀ ਲੋਕ ਜੀਵਨ ਨਾਲ ਸਿੱਧੇ ਜੁੜੇ ਹੋਏ ਹਨ। ਲੋਕ ਕਾਵਿ ਵਿਚ ਬਿਰਹਾ ਦਾ ਉਸੇ ਤਰ੍ਹਾਂ ਦਾ ਤਿੱਖਾ ਅਨੁਭਵ ਪੇਸ਼ ਹੈ ਜਿਵੇਂ ਢੋਲ ਸੰਮੀ ਦੀ ਕਥਾ ਵਿਚ ਹੈ।