ਚਿਰਾਗ: ੮੮

1952 ਵਿਚ ਪਾਕਿਸਤਾਨ ਦੀ ਹਕੂਮਤ ਨੇ ਫੈਸਲਾ ਕੀਤਾ ਕਿ ਦੇਸ਼ ਦੀ ਰਾਜ ਭਾਸ਼ਾ ਉਰਦੂ ਹੋਵੇਗੀ। ਪੂਰਵੀ ਪਾਕਿਸਤਾਨ ਵਿਚ ਇਸ ਦਾ ਸਖ਼ਤ ਵਿਰੋਧ ਹੋਇਆ। ਅੰਦੋਲਨ ਐਨਾ ਭਖਿਆ ਕਿ 21 ਫਰਵਰੀ ਵਾਲੇ ਦਿਨ ਫੌਜ ਨੇ ਬੰਗਾਲੀ ਮਾਤ-ਭਾਸ਼ਾ ਦੇ ਹੱਕ ਵਿਚ ਵੱਡੇ ਇਕੱਠ ਉੱਪਰ ਗੋਲ਼ੀਆਂ ਚਲਾਈਆਂ ਜਿਨਾਂ ਵਿਚ ਅਨੇਕਾਂ ਲੋਕ ਸ਼ਹੀਦ ਹੋ ਗਏ।