ਚਿਰਾਗ਼ ਹਬੀਬ ਜਾਲਿਬ ਅੰਕ

ਹਬੀਬ ਜਾਲਿਬ ਪੱਛਮੀ ਪੰਜਾਬ ਦਾ ਪ੍ਰਸਿੱਧ ਲੋਕ ਕਵੀ ਸੀ। ਉਹ ਉਰਦੂ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਲਿਖਦਾ ਸੀ। ਭਾਵੇਂ ਉਸ ਦੀ ਵਧੇਰੇ ਕਵਿਤਾ ਉਰਦੂ ਵਿਚ ਲਿਖੀ ਗਈ ਸੀ, ਪਰ ਉਸਨੇ ਕਾਫ਼ੀ ਸਾਰੀਆਂ ਕਵਿਤਾਵਾਂ ਪੰਜਾਬੀ ਵਿਚ ਵੀ ਲਿਖੀਆਂ। ਉਸ ਨੇ ਪੰਜਾਬੀ ਫ਼ਿਲਮਾਂ ਲਈ ਕਈ ਗੀਤ ਵੀ ਲਿਖੇ ਜੋ ਪਾਕਿਸਤਾਨ ਦੇ ਸੁਪ੍ਰਸਿੱਧ ਕਲਾਕਾਰਾਂ ਨੇ ਗਾਏ। ਉਸਨੂੰ ਇਹਨਾਂ ਗੀਤਾਂ ਕਾਰਨ ਵੱਡੇ ਪੁਰਸਕਾਰ ਪ੍ਰਾਪਤ ਹੋਏ, ਜਿਨ੍ਹਾਂ ਨੂੰ ਗ੍ਰੈਜੂਏਟ ਐਵਾਰਡ ਦਾ ਨਾਂ ਦਿੱਤਾ ਗਿਆ ਸੀ।