ਹਰਫਾਂ ਦੀ ਮਹਿਕ

ਹਥਲੇ ਸੰਗ੍ਰਹਿ ਵਿਚ ਕਲਿਆਣਕਾਰੀ ਰੁਚੀਆਂ, ਅਗਾਂਹਵਧੂ ਭਾਵਨਾਵਾਂ ਅਤੇ ਵਿਸਾਲ ਮਾਨਵ ਪ੍ਰੇਮ ਦੇ ਸਰੋਕਾਰਾਂ ਨਾਲ਼ ਹੁਸਿਆਰਪੁਰ ਸਾਹਿਤ ਸਭਾ ਪ੍ਰਣਾਈ ਹੋਈ ਹੈ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਹਿਤ ਸਭਾ ਹੁਸਿਆਰਪੁਰ ਦਾ ਪ੍ਰਵਾਹ ਲਗਾਤਾਰ ਪ੍ਰਵਾਹਮਾਨ ਹੈ ਤੇ ਇਸ ਦੇ ਨਾਲ਼ ਹੀ ਇਹ ਤੱਥ ਵੀ ਬੜਾ ਮਹੱਤਵਪੂਰਣ ਹੈ ਕਿ ਨਵੇਂ ਕਵੀਆ ਨੇ ਬੌਧਿਕ ਅਤੇ ਸੁਹਜਾਤਮਕ ਦੋਨਾਂ ਪੱਧਰਾਂ ਤੇ ਵਿਕਾਸ ਕੀਤਾ ਹੈ।