ਫ਼ਰੀਦ ਬਾਣੀ-ਸਰੋਕਾਰ

ਸੂਫ਼ੀਵਾਦ ਮੂਲ ਰੂਪ ਵਿਚ ਇਸਲਾਮ ਦੀ ਰਹੱਸਵਾਦੀ ਵਿਆਖਿਆ ਵਜੋਂ ਸਾਮ੍ਹਣੇ ਆਈ ਰੂਹਾਨੀ ਲਹਿਰ ਹੈ। ਸਮਕਾਲੀ ਭਾਰਤੀ ਚਿੰਤਕ ਅਸਗ਼ਰ ਅਲੀ ਇੰਜੀਨੀਅਰ ਨੇ ਇਸ ਨੂੰ ਇਕ ਅਜਿਹੀ ਵਿਚਾਰਧਾਰਾ ਆਖਿਆ ਹੈ ਜੋ ਗਿਆਨ ਅਤੇ ਪ੍ਰੇਮ ਉੱਤੇ ਬਲ ਦਿੰਦੀ ਹੈ।ਅਰਥਾਤ ਸੂਫ਼ੀਆਂ ਦਾ ਰੱਬ ਪ੍ਰੇਮ ਦਾ ਰੱਬ ਹੈ। ਇਹ ਇਸਲਾਮੀ ਧਰਮ-ਸ਼ਾਸਤਰ ਅਨੁਸਾਰ ਉਲੀਕੇ ਗਏ ਰੱਬ ਦੇ ਸੰਕਲਪ ਨਾਲੋਂ ਬਿਲਕੁਲ ਵੱਖਰੀ ਧਾਰਣਾ ਹੈ। (ਡਾ. ਜਗਬੀਰ ਸਿੰਘ)