ਪਾਤਰ-ਕਵਿ ਕਲਾ

ਪਾਤਰ ਦੀ ਗ਼ਜ਼ਲ ਨੂੰ ਜਾਣਨ ਤੋਂ ਪਿਹਲਾਂ ਉਸ ਦੇ ਗ਼ਜ਼ਲ ਬਾਰੇ ਵਿਚਾਰ ਜਾਣ ਲੈਣੇ ਯੋਗ ਹੋਣਗੇ। ਗ਼ਜ਼ਲ ਨੂੰ ਆਪਣੀ ਪੇਸ਼ਕਾਰੀ ਦੇ ਮਾਧਿਅਮ ਵਜੋਂ ਅਪਨਾਉਣ ਸਮੇਂ ਤਾਂ ਉਹ ਦੁਬਿਧਾਗ੍ਰਸਤ ਸੀ ਜਿਸ ਦੀ ਗਵਾਹੀ ਪਹਿਲੇ ਗ਼ਜ਼ਲ ਸੰਗ੍ਰਿਹ ਦੀ ਭੂਮਿਕਾ ਵਿਚੋਂ ਮਿਲਦੀ ਹੈ। ਪਿਛੋਂ ਗ਼ਜ਼ਲ ਕਾਵਿ ਰੂਪ ਨੂੰ ਮਿਲੀ ਵਿਆਪਕ ਪ੍ਰਵਾਨਗੀ ਕਾਰਨ ਉਹ ਸ਼ਾਇਦ ਇਸ ਨੂੰ ਬੌਧਿਕ ਤੌਰ ਤੇ ਵੀ ਪ੍ਰਵਾਨ ਕਰਨ ਲੱਗ ਪਿਆ ਹੋਵੇ ਪਰ ਉਹ ਗਜ਼ਲ ਲਹਿਰ ਦੇ ਆਪਣੇ ਉਪਰ ਪ੍ਰਭਾਵ ਨੂੰ ਚੇਤਨ ਤੌਰ ਤੇ ਨਕਾਰਦਾ ਹੈ।(ਰਾਜਿੰਦਰ ਪਾਲ ਸਿੰਘ) ਚਿੱਤਰਕਾਰ-ਅਮਾਜੀਤ ਟਾਂਡਾ