ਚਿਰਾਗ-43

ਜਦੋਂ ਸਾਮਰਾਜਵਾਦ ਆਪਣਾ ਪਾਸਾਰ ਕਰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਸਥਾਨਕ ਸਭਿਆਚਾਰ ਨੂੰ ਤਬਾਹ ਕਰਨ ਜਾਂ ਫਿਰ ਉਸਨੂੰ ਆਪਣੇ ਅਨੁਸਾਰ ਢਾਲਣ ਲਈ ਪੂਰੀ ਵਾਹ ਲਾਉਂਦਾ ਹੈ। ਇਥੋਂ ਤਕ ਕਿ ਭਾਸ਼ਾ ਤੇ ਉਸਦੀ ਲਿਪੀ ਸਭ ਤੋਂ ਪਹਿਲਾਂ ਨਿਸ਼ਾਨੇ ਤੇ ਹੁੰਦੇ ਹਨ। ਜਦੋਂ ਸਾਮੀ ਸਭਿਆਚਾਰ ਨੇ ਹਮਲਾ ਬੋਲਿਆ ਤਾਂ ਉਸਦੀ ਰਾਜਨੀਤੀ ਇਹ ਸੀ ਕਿ ਸਥਨਕ ਭਾਸ਼ਾਵਾਂ ਨੂੰ ਤਾਂ ਅਪਣਾ ਲਿਆ ਜਾਵੇ...