ਦੋ ਟਾਪੂ : ਕਹਾਣੀ ਕਲਾ

ਦੋ ਟਾਪੂ ਦੀਆਂ ਸਮੁੱਚੀਆਂ ਕਹਾਣੀਆਂ ਹੀ ਅਨਯਪੁਰਖੀ ਬਿਰਤਾਂਤਕਾਰ ਦੁਆਰਾ ਬਿਆਨ ਕੀਤੀਆਂ ਗਈਆਂ ਹਨ। ਕਹਾਣੀ ਤੋਂ ਬਾਹਰ ਖੜ੍ਹ ਕੇ ਤੱਥਾਂ ਅਤੇ ਵੇਰਵਿਆਂ ਦਾ ਵਰਨਣ ਕਰਨ ਵਾਲਾ ਇਹ ਬਿਰਤਾਂਤਕਾਰ ਆਪਣੇ ਸਰਬਗਿਆਤਾ ਸਰੂਪ ਦੀ ਓਟ ਵਿਚ ਕਿਤੇ ਕਿਤੇ ਸੂਤਰਧਾਰ ਦੀ ਭੂਮਿਕਾ ਵੀ ਨਿਭਾਹੁਣ ਲਗਦਾ ਹੈ।