ਦੋ ਟਾਪੂ : ਸਮਾਜਿਕ ਸਰੋਕਾਰ

ਜਰਨੈਲ ਸਿੰਘ ਦੀਆਂ ਕਹਾਣੀਆਂ ਵਿਚ ਨਸਲੀ ਵਿਤਕਰੇ ਦੇ ਕਿਸ ਪ੍ਰਕਾਰ ਦੇ ਵੇਰਵੇ ਮਿਲਦੇ ਹਨ, ਇਹ ਜਾਨਣ ਤੋਂ ਪਹਿਲਾਂ ਇਸ ਸੰਕਲਪ ਦੀ ਸੋਝੀ ਪ੍ਰਾਪਤ ਕਰਨੀ ਜ਼ਰੂਰੀ ਹੈ। ਹਰਚੰਦ ਸਿੰਘ ਬੇਦੀ ਦਾ ਕਥਨ ਹੈ : ਨਸਲੀ ਵਿਤਕਰੇ ਦਾ ਭਾਵ ਇਨਸਾਨਾਂ ਨੂੰ ਨਸਲ, ਰੰਗ, ਧਰਮ, ਜਾਤ ਦੇ ਆਧਾਰ `ਤੇ ਵੰਡ ਕੇ, ਉੱਚਾ ਜਾਂ ਨੀਵਾਂ ਸਮਝਣਾ ਹੈ। ਨਸਲੀ ਵਿਤਕਰਾ ਅੰਤਰ-ਰਾਸ਼ਟਰੀ ਸਮੱਸਿਆ ਹੈ।