ਜਰਨੈਲ ਸਿੰਘ: ਜੀਵਨ ਤੇ ਦ੍ਰਿਸ਼ਟੀ

ਜਰਨੈਲ ਸਿੰਘ ਦੇ ਪਰਿਵਾਰ ਦਾ ਮਾਹੌਲ ਉਸ ਨੂੰ ਸਿਰਜਣਾ ਵੱਲ ਪ੍ਰੇਰਣ ਅਤੇ ਸਮਾਜਕ ਪ੍ਰਤੀਬੱਧਤਾ ਵੱਲ ਰੁਚਿਤ ਕਰਨ ਵਾਲਾ ਸੀ। ਵਿਅਕਤੀਗਤ ਤੌਰ ਤੇ ਵੀ ਜਰਨੈਲ ਸਿੰਘ ਬਚਪਨ ਤੋਂ ਹੀ ਉਸ ਲਗਨ ਦਾ ਪ੍ਰਗਟਾਵਾ ਕਰਦਾ ਹੈ ਜਿਹੜੀ ਉਸ ਨੂੰ ਪੰਜਾਬੀ ਸਾਹਿਤਕ ਪਰੰਪਰਾ ਨਾਲ ਜੋੜਦੀ ਹੈ : ਸਾਹਿਤਕ ਰੁਚੀਆਂ ਸਾਡੇ ਖਾਨਦਾਨ ਵਿਚ ਚਲੀਆਂ ਆ ਰਹੀਆਂ ਸਨ। ਮੇਰੇ ਬਾਬਾ ਜੀ ਨੂੰ ਸੂਫ਼ੀ ਸਾਹਿਤ ਪੜ੍ਹਨ ਦਾ ਸ਼ੌਕ ਸੀ।