ਦੇਵਿੰਦਰ ਸਤਿਆਰਥੀ ਦਾ ਲੋਕ ਕਾਵਿ ਸ਼ਾਸਤਰ

ਦੇਵਿੰਦਰ ਸਤਿਆਰਥੀ ਪੰਜਾਬੀ ਲੋਕਧਾਰਾ ਸੰਸਾਰ ਵਿਚ ਹੀ ਨਹੀਂ ਬਲਕਿ ਪੰਜਾਬੀ ਸ਼ਬਦ ਸੰਸਾਰ ਵਿਚ ਵੀ ਜਾਣਿਆ ਪਛਾਣਿਆ ਨਾਮ ਹੈ। ਇੱਥੇ ਇਹ ਕਹਿਣਾ ਵੀ ਬਣਦਾ ਹੈ ਕਿ ਦੇਵਿੰਦਰ ਸਤਿਆਰਥੀ ਸਿਰਫ਼ ਬਹੁ-ਵਿਧਾਈ ਲੇਖਕ ਹੀ ਨਹੀਂ, ਸਗੋਂ ਬਹੁ-ਭਾਸ਼ੀ ਲੇਖਕ ਵੀ ਸੀ। ਉਹ ਇਕੋ ਸਮੇਂ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਵੀ ਲਿਖਦਾ ਰਿਹਾ ਹੈ।