ਫ਼ੈਜ਼ ਅੰਕ

ਫ਼ੈਜ਼ ਦੀ ਸ਼ਾਇਰੀ ਦਾ ਜ਼ਿਕਰ ਕਰਦਿਆਂ, ਅਚੇਤ ਹੀ ਉਹ ਸਾਰੀਆਂ ਘਟਨਾਵਾਂ, ਹਾਦਸਿਆਂ ਤੇ ਘੱਲੂ-ਘਾਰਿਆਂ ਦਾ ਜ਼ਿਕਰ ਸ਼ੁਰੂ ਹੋ ਜਾਣਾ ਕੁਦਰਤੀ ਹੈ, ਜਿਨ੍ਹਾਂ ਵਿਚ ਦੀ ਲੰਘਦਿਆਂ ਇਸਦੀ ਸਿਰਜਣਾ ਸੰਭਵ ਹੋਈ ਸੀ। ਸਮੇਂ ਦੀਆਂ ਪੇਸ਼ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਹੀ, ਸ਼ਖ਼ਸੀਅਤ ਦੀ ਬੁਲੰਦੀ ਤੇ ਅਜ਼ਮਤ ਪ੍ਰਕਾਸ਼ਮਾਨ ਹੁੰਦੀ ਹੈ। ਇਹਨਾਂ ਤੋਂ ਪਾਸਾ ਵੱਟਦਿਆਂ, ਜਾਂ ਇਹਨਾਂ ਨੂੰ ਅਣਡਿੱਠ ਕਰਨ ਨਾਲ, ਮਹਾਨ ਸਾਹਿਤ ਦੀ ਸਿਰਜਣਾ ਸੰਭਵ ਨਹੀਂ ਹੁੰਦੀ।