ਲੋਕਗੀਤ : ਨਾਰੀ ਸੰਵੇਦਨਾ

ਸੰਵੇਦਨਾ ਇਕ ਅਜਿਹਾ ਸ਼ਬਦ ਹੈ ਜਿਸ ਵਿਚ ਅਨੁਭਵ ਜਾਂ ਮਹਿਸੂਸ ਕਰਨ ਦੀ ਯੋਗਤਾ ਅਤੇ ਸ਼ਕਤੀ ਸ਼ਾਮਿਲ ਹੈ। ਸਮਝ ਵੀ ਸੰਵੇਦਨਾ ਤੋਂ ਵੱਖ ਨਹੀਂ। ਅਨੁਭਵ ਦੀ ਤੀਖਣਤਾ, ਹਮਦਰਦੀ ਪ੍ਰਾਪਤ ਕਰਨਾ ਜਾਂ ਹੋਣਾ, ਨਰਮਦਿਲੀ ਤੇ ਨਜ਼ਾਕਤ ਦਾ ਪ੍ਰਗਟਾਵਾ, ਇਹ ਸਾਰੇ ਪੱਖ ਸੰਵੇਦਨਾ ਵਿਚ ਸ਼ਾਮਿਲ ਹਨ। ਨਾਜ਼ੁਕ ਤੇ ਭਾਵੁਕ ਪ੍ਰਗਟਾਅ ਤੇ ਇਹਨਾਂ ਨਾਜ਼ੁਕ ਤੇ ਭਾਵੁਕ ਪ੍ਰਗਟਾਵਾਂ ਦੀ ਗ੍ਰਹਿਣ ਯੋਗਤਾ ਹੀ ਸੰਵੇਦਨਾ ਹੈ।