ਭੂਮਿਕਾ ਤੋਂ ਬਗ਼ੈਰ-ਰੈਣੂ

ਹਰਭਜਨ ਸਿੰਘ ਰੈਣੂ ਹੁਣ ਤਕ ਪੰਜਾਬੀ ਕਾਵਿ ਸੰਸਾਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਉਸਨੂੰ ਸਹਿਜੇ ਹੀ ਦਾਰਸ਼ਨਿਕ ਕਵੀ ਕਿਹਾ ਜਾ ਸਕਦਾ ਹੈ। ਦਾਰਸ਼ਨਿਕ ਕਵੀ ਕੇਵਲ ਗੰਭੀਰ ਮੁਦਰਾ ਬਣਾਉਣ ਨਾਲ਼ ਹੀ ਦਾਰਸ਼ਨਿਕ ਨਹੀਂ ਬਣਦਾ ਸਗੋਂ ਉਹ ਸਮਕਾਲੀ ਸਮਿਆ ਨੂੰ ਉਲੀਕਦਾ, ਉਲੰਘਦਾ ਸਦੀਵੀ ਮਨੁੱਖੀ ਸਰੋਕਾਰਾ ਨਾਲ਼ ਜਾ ਜੁੜਦਾ ਹੈ।