ਬਿਆਨ ਹਲਫੀਆ-ਸੁਰਿੰਦਰ ਸ਼ਾਂਤ

ਸ਼ਾਂਤ ਨੇ ਬਿਰਤਾਂਤ ਦੀਆਂ ਲੋੜਾਂ ਅਨੁਸਾਰ, ਦੁਬਿਧਾ, ਜੋਬਨ ਅਤੇ ਗੁਰਬਤ ਜਿਹੇ ਉਪ_ਵਿਸ਼ਿਆਂ ਨੂੰ ਵੀ ਪਰਭਾਸ਼ਿਤ ਕਰਨ ਦਾ ਯਤਨ ਕੀਤਾ ਹੈ। ਸਮੁੱਚੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਸੁਰਿੰਦਰ ਸ਼ਾਂਤ ਨੇ ਸਮਕਾਲੀ ਲੋੜੀਂਦੇ ਵਿਸ਼ੇ ਨੂੰ ਹੱਥ ਪਾ ਕੇ ਇਸਦੇ ਅਨੇਕਾਂ ਪਹਿਲੂਆਂ ਨੂੰ ਤਰਕ ਸੰਗਤ ਸਮਾਜਿਕ ਆਧਾਰ ਪ੍ਰਦਾਨ ਕੀਤਾ ਹੈ। ਕਵੀ ਨੇ ਕਾਵਿਕ ਉਚਾਈਆਂ ਵੱਲ ਵੀ ਪੁਲਾਂਘਾਂ ਪੁੱਟੀਆਂ ਹਨ।