ਔਰਤ : ਇਤਿਹਾਸਕ ਪਰਿਪੇਖ

ਸੂਤਰਾਂ, ਸਿਮਰਤੀਆਂ, ਬ੍ਰਾਹਮਣ ਗ੍ਰੰਥਾਂ ਅਤੇ ਮਹਾਂਕਾਵਿ ਕਾਲ ਵਿਚ ਇਸਤਰੀਆਂ ਦੀ ਸਥਿਤੀ ਵਧੇਰੇ ਨਿੱਘਰਦੀ ਗਈ। ਇਸਤ੍ਰੀਆਂ ਤੇ ਕਈ ਤਰ੍ਹਾਂ ਦੇ ਬੰਧਨ ਅਤੇ ਅਵਰੋਧ ਲਾਏ ਗਏ। ਉਹਨਾਂ ਦੀਆਂ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਵਿਅਕਤੀਗਤ ਸਾਰੀਆਂ ਸਥਿਤੀਆਂ ਤੇ ਪ੍ਰਤੀਬੰਧ ਲੱਗ ਗਏ।