ਕਹਾਣੀ ਸੰਗ੍ਰਹਿ ਬਿਰਤਾਂਤ ਅਧਿਐਨ

ਗੁਰਮੀਤ ਕੱਲਰਮਾਜਰੀ ਦਾ ਸੰਪਾਦਿਤ ਕਹਾਣੀ ਸੰਗ੍ਰਹਿ ਬਿਰਤਾਂਤ ਕਈ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਪਹਿਲਾ ਇਹ ਕਿ ਪੰਜਾਬੀ ਕਹਾਣੀਕਾਰਾਂ ਦੇ ਬਿਰਤਾਂਤ ਉੱਪਰ ਪਕੜ ਏਨੀ ਮਜ਼ਬੂਤ ਹੈ ਕਿ ਉਨ੍ਹਾਂ ਨੂੰ ਬਿਰਤਾਂਤ ਦੇ ਅੰਤ ਦਾ ਕੋਈ ਖਤਰਾ ਨਹੀਂ ਜਿਹੜਾ ਉੱਤਰਆਧੁਨਿਕਤਾਵਾਦੀ ਸੋਚ ਦਾ ਬਹੁਤ ਵੱਡਾ ਹਊਆ ਹੈ।