ਦਲਿਤਾਂ ਦੀ ਸਥਿਤੀ

ਪੁਰੀ ਵੱਲੋਂ ਦਿੱਤੇ ਗਏ ਕੁਝ ਇਤਿਹਾਸਕ ਤੱਥ ਕੰਨ ਖੜੇ ਕਰਨ ਵਾਲੇ ਹਨ। ਦਰਬਾਰ ਸਾਹਿਬ ਵਿਚ ਅਛੂਤਾਂ ਦਾ ਕੜਾਹ ਪ੍ਰਸ਼ਾਦਿ ਪ੍ਰਵਾਣ ਨਹੀਂ ਸੀ ਕੀਤਾ ਜਾਂਦਾ। ਰਾਮਦਾਸੀਏ, ਮਜ਼੍ਹਬੀ ਰਹਿਤੀਏ ਆਦਿ ਦਰਬਾਰ ਸਾਹਿਬ ਦੀ ਚੌਥੀ ਪਉੜੀ ਤੋਂ ਅਗਾਂਹ ਨਹੀਂ ਸਨ ਜਾ ਸਕਦੇ। ਸ਼ਾਇਦ ਇਸ ਕਰਕੇ ਇਨ੍ਹਾਂ ਨੂੰ ਚੌਥੇ ਪਉੜੇ ਦੇ ਸਿੰਘ ਕਿਹਾ ਜਾਣ ਲੱਗਾ।