ਬਾਗੀਂ ਚੰਬਾ ਖਿੜ ਰਿਹਾ

ਬਾਗੀਂ ਚੰਬਾ ਖਿੜ ਰਿਹਾ (ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1999) ਡਾ. ਨਾਹਰ ਸਿੰਘ ਦੀ ਮਲਵਈ ਲੋਕ ਗੀਤਾਂ ਦੀ ਪੰਜਵੀਂ ਜਿਲਦ ਹੈ। ਭੂਮਿਕਾ ਵਿਚ ਲੇਖਕ ਨੇ ਦਸ ਜਿਲਦਾਂ ਦੀ ਰੂਪ ਰੇਖਾ ਦਿੱਤੀ ਹੈ, ਜਿਸ ਤੋਂ ਇਸ ਕੰਮ ਦੇ ਵੱਡ-ਆਕਾਰੀ ਅਤੇ ਆਲੋਚਨਾਤਮਕ ਹੋਣ ਦਾ ਆਭਾਸ ਸਹਿਜੇ ਹੀ ਹੋ ਜਾਂਦਾ ਹੈ।