ਆਲੋਚਨਾ ਦਾ ਦੀਵਾਲੀਆਪਣ

ਦਲੀਲ ਇਹ ਦਿੱਤੀ ਜਾਂਦੀ ਹੈ ਕਿ ਪੰਜਾਬੀ ਵਿਚ ਧੜਾ ਧੜ ਪੁਸਤਕਾਂ ਛਪਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚੋਂ ਬਹੁਤਾ ਤਾਂ ਕੂੜਾ ਕਰਕਟ ਹੀ ਹੁੰਦਾ ਹੈ। ਸਾਹਿਤ ਕਿਹੋ ਜਿਹਾ ਵੀ ਹੋਵੇ ਤੇ ਕਿਸੇ ਪੱਧਰ ਦਾ ਵੀ ਹੋਵੇ, ਸਭ ਤੋਂ ਪਹਿਲਾ ਇਤਰਾਜ਼ ਤਾਂ ਇਸ ਨੂੰ ਕੂੜਾ ਕਰਕਟ ਕਹਿਣ ਉੱਪਰ ਹੈ।