ਕੀ ਗੱਲਾਂ ਕਰ ਰਹੀਆਂ ਸਨ ਕੁੜੀਆ

ਚਾਰ ਕੁੜੀਆਂ ਜਦੋਂ ਇਕ ਦੂਜੇ ਨੂੰ ਮਿਲਦੀਆਂ ਹੋਣਗੀਆਂ ਤਾਂ ਉਹ ਕੀ ਗੱਲਾਂ ਕਰਦੀਆਂ ਹੋਣਗੀਆਂ? ਮੰਨ ਲਉ ਚਾਰੋਂ ਕੁੜੀਆਂ ਕਿਸੇ ਕਾਲਜ ਦੀਆਂ ਜਮਾਤਣਾਂ ਹਨ। ਮੰਨ ਲਉ ਉਹ ਐਮ.ਏ. ਫਾਈਨਲ ਵਿਚ ਪੜ੍ਹਦੀਆਂ ਹਨ। ਜਾਂ ਇਉਂ ਮੰਨ ਲਉ ਕਿ ਤਿੰਨ ਐਮ.ਏ. ਦੇ ਆਖਿਰੀ ਸਾਲ ਵਿਚ ਹਨ ਅਤੇ ਇਕ ਐਮ.ਐਸਸੀ. ਕਮਿਸਟਰੀ ਦੇ ਆਖਰੀ ਸਾਲ ਵਿਚ।...