ਚਿਰਾਗ-69

ਨਾਜ਼ੁਕ ਪੈਰਾਂ ਨੇ ਲੱਭੇ ਨੇ ਲਹਿਰਾਂ ਦੇ ਪਰਛਾਵੇਂ। ਭੱਠੀ ਵਾਂਗੂੰ ਤਪੀਆਂ ਸਿਖ਼ਰ ਦੁਪਿਹਰਾਂ ਦੇ ਪਰਛਾਵੇਂ। ਸਿਦਕਾਂ ਤੇ ਸਚਾਈਆਂ ਖਾਤਰ ਹੱਸ ਜਿਨ੍ਹਾਂ ਨੇ ਪੀਤੇ ਮੀਰਾਂ ਤੇ ਸੁਕਰਾਤ ਦੇਣਗੇ ਜ਼ਿਹਰਾਂ ਦੇ ਸਿਰਨਾਵੇਂ। ਪੁਲਾਂ, ਬੇੜੀਆਂ, ਤੁਲਿਆਂ ਤਾਂ ਬਸ ਪਾਰ ਲਂਘਾਈ ਕਰਨੀ ਡੁੱਬ ਕੇ ਲੰਘਿਆਂ ਹੀ ਲੱਭਦੇ ਨੇ ਲਿਹਰਾਂ ਦੇ ਸਿਰਨਾਵੇਂ।