ਅਕਾਲ ਪੁਰਖੀ

ਪੰਜਾਬੀ ਨਾਵਲ ਦੇ ਇਤਿਹਾਸ ਵਿਚ ਕਰਮਜੀਤ ਸਿੰਘ ਕੁੱਸਾ ਗੁਰਦਿਆਲ ਸਿੰਘ ਦਾ ਵਿਸਤਾਰ ਹੈ। ਬੁਰਕੇ ਵਾਲੇ ਲੁਟੇਰੇ, ਰਾਤ ਦੇ ਰਾਹੀ, ਰੋਹੀ ਬੀਆਬਾਨ, ਅੱਗ ਦਾ ਗੀਤ ਤੇ ਜ਼ਖਮੀ ਦਰਿਆ ਵਿਚ ਉਸਨੇ ਪੰਜਾਬ ਦੀ ਨਿਮਨ ਕਿਸਾਨੀ ਦੀ ਖੁਰ ਰਹੀ ਹੋਂਦ ਨੂੰ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਨਾਲ ਹੀ ਉਸਨੇ ਦਲਿਤਾਂ ਦੇ ਮਾਨਸਿਕ ਦੁਖਾਂਤ ਨੂੰ ਜ਼ੁਬਾਨ ਦਿੱਤੀ ਹੈ।