ਪ੍ਰਯੋਗ ਵਾਦ ਦੇ ਪਰਦੇ ਹੇਠ

ਪ੍ਰਯੋਗਵਾਦੀ ਜਦੋਂ ਵੀ ਆਪਣੇ ਪ੍ਰਯੋਗਾਂ ਦੀ ਗੱਲ ਤੋਰਦੇ ਹਨ ਤਾਂ ਅੰਮ੍ਰਿਤਾ-ਮੋਹਣ ਸਿੰਘ ਧਾਰਾ ਦਾ ਭੋਗ ਪਾਉਣਾ ਅਵੱਸ਼ ਸਮਝਦੇ ਹਨ। ਇਸ ਤਰ੍ਹਾਂ ਅੰਮ੍ਰਿਤਾ-ਮੋਹਣ ਸਿੰਘ ਤੋਂ ਬਾਅਦ ਪ੍ਰਗਤੀਵਾਦੀ ਧਾਰਾ ਦੇ ਮੁਹਾਂਦਰਾ ਪਛਾਨਣ ਵਿਚ ਬੜੀ ਰੁਕਾਵਟ ਖੜ੍ਹੀ ਕਰ ਦਿੱਤੀ ਗਈ ਹੈ।