ਰਿਣ ਮੁਕਤ ਹੋਣ ਦੀ ਲਾਲਸਾ

ਲਗਾਤਾਰ ਰਚਨਾ ਕਰਨ ਦੇ ਬਾਵਜੂਦ ਉਹ ਪੰਜਾਬੀ ਸਾਹਿਤ ਵਿਚ ਵਧੇਰੇ ਕਰਕੇ ਗੁਮਨਾਮ ਹੀ ਰਿਹਾ। ਇਸ ਦਾ ਪਹਿਲਾ ਕਾਰਣ ਉਸਦੀ ਲਗਾਤਾਰ ਸਿਧਾਂਤਕ ਪ੍ਰਤਿਬੱਧਤਾ ਹੈ। ਉਸ ਦੇ ਜੀਵਨ ਕਾਲ ਵਿਚ ਕਈ ਵਾਦ ਪ੍ਰਚਲਿਤ ਹੋਏ ਪਰ ਕਈ ਹੋਰ ਕਵੀਆਂ ਵਾਂਗ ਉਸ ਨੇ ਚਕਵੇਂ ਚੁਲ੍ਹੇ ਬਣਨਾ ਪ੍ਰਵਾਣ ਨਾ ਕੀਤਾ।