ਚਿਰਾਗ-73

ਦੋ ਮਈ ਨੂੰ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਹੋਈ ਸੀ । ਕਾਫ਼ੀ ਦੇਰ ਪਹਿਲਾਂ ਤੋਂ ਹੀ ਸਰਗਰਮੀਆ ਤੇਜ਼ ਹੋ ਗਈਆਂ । ਇਹ ਚੋਣ ਕਿਸੇ ਚੀਫ਼ ਮਨਿਸਟਰ ਦੀ ਚੋਣ ਤੋਂ ਘੱਟ ਨਹੀਂ ਸੀ । ਇਸ ਲਈ ਸਮਝੌਤੇ ਦੇ ਯਤਨ ਆਰੰਭ ਹੋਏ । ਇਕ ਪਾਸੇ ਗਿੱਲ ਧੜਾ ਤੇ ਦੂਜੇ ਪਾਸੇ ਖੱਬੇ ਪੱਖੀ । ਗਿੱਲ ਧੜੇ ਨੇ ਸਮਝੌਤੇ ਦਾ ਇਕ ਮੁੱਦਾ ਰੱਖਿਆ ਕਿ ਸੁਰਜੀਤ ਪਾਤਰ ਨੂੰ ਪ੍ਰਧਾਨ ਦੇ ਤੌਰ ਤੇ ਪਰਵਾਨ ਕਰ ਲਿਆ ਜਾਵੇŽŽ