ਪੰਜਾਬੀ ਸੰਸਕ੍ਰਿਤੀ ਦੀ ਪਛਾਣ

ਸਰਕਾਰੀ ਮਾਧਿਅਮਾਂ ਰਾਹੀਂ ਸੰਸਕ੍ਰਿਤੀ ਦਾ ਪੇਸ਼ ਕੀਤਾ ਜਾਂਦਾ ਸੰਕਲਪ ਨਾ ਕੇਵਲ ਕਹਿਣੀ ਤੇ ਕਥਨੀ ਦੇ ਪਾੜੇ ਉਤੇ ਆਧਾਰਿਤ ਹੈ ਸਗੋਂ ਵਿਸ਼ਲੇਸ਼ਣ ਦੀ ਵਿਗਿਆਨਕ ਵਿਧੀ ਤੋਂ ਵੀ ਊਣਾ ਹੈ। ਏਕਤਾ ਵਿਚ ਅਨੇਕਤਾ ਜਾਂ ਅਨੇਕਤਾ ਚ ਏਕਤਾ ਦੇ ਨਾਹਰੇ ਨੂੰ ਸਿਰਫ਼ ਕਹਿਣੀ ਤੱਕ ਸੀਮਤ ਰੱਖਿਆ ਗਿਆ ਹੈ।