ਇਕ ਸੁਰਤਾ ਦੀ ਭਾਲ਼ ਵਿਚ

ਆਉਂਦੇ ਦਿਨੀਂ ਸੁਰਜੀਤ ਜੱਜ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਪਰਿੰਦੇ ਘਰੀਂ ਪਰਤਣਗੇ ਅਤੇ ਘਰੀਂ ਮੁੜਦੀਆਂ ਪੈੜਾਂ ਸੰਗ੍ਰਹਿਾਂ ਨਾਲ ਪੰਜਾਬੀ ਕਵਿਤਾ ਵਿਚ ਆਪਣੀ ਪਛਾਣ ਬਣਾ ਚੁੱਕਾ ਹੈ। ਵਿਸ਼ੇਸ਼ ਤੌਰ ਤੇ ਕਾਲੇ ਸਮਿਆਂ ਦੀ ਕਾਲ਼ਖ਼ ਤੇ ਇਸ ਵਿਚ ਨਜ਼ਰ ਆਉਂਦੀਆਂ ਆਸ਼ਾਵਾਂ ਦੀਆਂ ਕਿਰਣਾਂ ਨੂੰ ਉਹ ਘਰੀਂ ਮੁੜਦੀਆਂ ਪੈੜਾਂ ਦੇ ਗੀਤਾਂ ਰਾਹੀਂ ਲੋਅ ਪ੍ਰਦਾਨ ਕਰ ਚੁੱਕਾ ਹੈ।