ਮਾਕਸਵਾਦੀ ਪ੍ਰਣਾਲੀ ਅਤੇ ਲੋਕਗੀਤ

ਲੋਕ-ਕਾਵਿ ਜਿਨ੍ਹਾਂ ਸਮਿਆਂ ਦੀ ਉਪਜ ਹੈ, ਉਹ ਸਾਮੂਹਿਕਤਾ ਦਾ ਸਮਾਂ ਸੀ। ਇਸ ਲਈ ਲੋਕ-ਕਾਵਿ ਲੋਕਮਨ ਦੀਆਂ ਦੱਬੀਆਂ ਸਾਮੂਹਿਕ ਭਾਵਨਾਵਾਂ ਦਾ ਵਾਹਕ ਬਣਦਾ ਹੈ। ਲੋਕਧਾਰਾ ਸ਼ਾਸਤਰੀ ਇਹ ਪ੍ਰਵਾਨ ਕਰਦੇ ਹਨ ਕਿ ਮੁੱਢਲੇ ਰੂਪ ਵਿੱਚ ਲੋਕ-ਕਾਵਿ ਜਾਂ ਗੀਤ ਕਿਸੇ ਇੱਕ ਜੀਨੀਅਸ ਵਿਅਕਤੀ ਦੀ ਹੀ ਸਿਰਜਣਾ ਹੁੰਦੀ ਹੈ।