ਜੜ੍ਹਾਂ ਦੀ ਭਾਲ-ਹੰਸਪਾਲ

ਪੁਸਤਕ ਦੀ ਪਹਿਲੀ ਪੰਗਤੀ ਤੋਂ ਹੀ ਕਵੀ ਦੀਆਂ ਜੜ੍ਹਾਂ ਨਾਲ ਜੁੜਨ ਦੀ ਛਟਪਟਾਹਟ ਵੇਖੀ ਜਾ ਸਕਦੀ ਹੈ। ਇਹ ਮਨੁੱਖ ਦੀ ਹੋਂਦ ਹੈ ਕਿ ਇਕ ਥਾਂ ਦੀ ਘੁਟਣ ਤੋਂ ਬਚਣ ਲਈ ਉਹ ਦੂਸਰੀ ਥਾਂ ਭੱਜਦਾ ਹੈ ਪਰ ਜਦੋਂ ਦੂਸਰੀ ਥਾਂ ਕਿਸੇ ਹੋਰ ਤਰ੍ਹਾਂ ਦੀ ਘੁਟਣ ਆ ਘੇਰਦੀ ਹੈ ਤਾਂ ਉਹ ਕਿਸੇ ਹੋਰ ਸਥਾਨ ਦੀ ਭਾਲ ਕਰਦਾ ਹੈ ਜਾਂ ਪਿੱਛੇ ਵਲ ਪਰਤ ਜਾਂਦਾ ਹੈ।