ਚੋਅ ਦੀਆਂ ਛੱਲਾਂ

ਚੋਅ ਦੀਆਂ ਛੱਲਾਂ ਦੀਆਂ ਕੁਝ ਕਵਿਤਾਵਾਂ ਮੈਂ ਪਹਿਲਾਂ ਵੀ ਪੜ੍ਹ ਤੇ ਸੁਣ ਚੁੱਕਾ ਹਾਂ। ਪਰ ਜਦੋਂ ਇਹ ਦੂਸਰੀਆਂ ਛੱਲਾਂ ਦੇ ਨਾਲ ਮਿਲ ਕੇ ਸਾਮੂਹਿਕ ਰੰਗ ਵਿਚ ਪੇਸ਼ ਹੋ ਰਹੀਆਂ ਹਨ ਤਾਂ ਇਨ੍ਹਾਂ ਦਾ ਇਕ ਵੱਖਰਾ ਰੰਗ ਉਭਰ ਕੇ ਸਾਹਮਣੇ ਆਇਆ ਹੈ। ਇਸ ਸੰਗ੍ਰਹਿ ਦੀ ਪਹਿਲੀ ਪ੍ਰਾਪਤੀ ਹੀ ਇਹ ਹੈ ਕਿ ਵੱਖਰੇ ਰੰਗ ਇਕ ਰੰਗ ਹੋ ਕੇ ਵੱਖਰੀ ਤਸਵੀਰ ਉਭਾਰਦੇ ਹਨ।