ਫਿਲਮ ਬਾਰਡਰ ਦੀ ਨਫ਼ਰਤ

ਅਸਲ ਗੱਲ ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ, ਉਹ ਹੈ ਇਸ ਫ਼ਿਲਮ ਦਾ ਅੰਧ-ਰਾਸ਼ਟਰਵਾਦ। ਜਿਸ ਵਿਚੋਂ ਪੈਦਾ ਹੁੰਦੀ ਹੈ ਅੰਨ੍ਹੀ ਨਫ਼ਰਤ। ਨਾਇਕ ਕੁਲਦੀਪ ਆਪਣੇ ਬਰਾਬਰ ਦੇ ਪਾਕਿਸਤਾਨੀ ਅਫ਼ਸਰ ਨੂੰ ਵੰਗਾਰਦਾ ਹੋਇਆ ਸਾਲੇ ਦੀ ਗਾਲ ਤੱਕ ਕੱਢ ਦਿੰਦਾ ਹੈ ਤੇ ਉਸ ਨੂੰ ਲਾਹੌਰ ਦੇ ਗੰਦ ਵਿਚੋਂ ਪੈਦਾ ਹੋਇਆ ਕੀੜਾ ਕਹਿੰਦਾ ਹੈ।