ਯਾਤਰੀ ਦੀ ਅੱਖ-ਹੁੰਦਲ

ਹਰਭਜਨ ਸਿੰਘ ਹੁੰਦਲ ਪ੍ਰਮੁੱਖ ਤੌਰ ਤੇ ਕਵੀ ਹੈ ਪਰੰਤੂ ਘਸਮੈਲੇ ਚਿਹਰੇ, ਕਾਲੇ ਦਿਨਾਂ ਦੇ ਨਕਸ਼ ਅਤੇ ਜੇਲ੍ਹ ਅੰਦਰ ਜੇਲ੍ਹ ਤੋਂ ਬਾਅਦ ਯਾਤਰੀ ਦੀ ਅੱਖ (ਸਫ਼ਰਨਾਮਾ) ਦੇ ਪ੍ਰਕਾਸ਼ਨ ਤੇ ਉਸਦੀ ਵਾਰਤਕ ਵੱਲ ਵੀ ਧਿਆਨ ਜਾਂਦਾ ਹੈ। ਪ੍ਰਗਤੀਵਾਦੀ ਲੇਖਕਾਂ ਦੀ ਵਾਰਤਕ ਦਾ ਇੱਕ ਸਾਂਝਾ ਲੱਛਣ ਇਹ ਹੈ ਕਿ ਇਹ ਤਰਕਮਈ, ਵਿਆਖਿਆਮਈ, ਸਰਲ ਤੇ ਸਪੱਸ਼ਟ ਹੁੰਦੀ ਹੈ।