ਸ਼ੂਦਰਾਂ ਦਾ ਪ੍ਰਾਚੀਨ ਇਤਿਹਾਸ

(ਆਰ.ਐਸ. ਸ਼ਰਮਾ (ਰਾਮ ਸ਼ਰਣ ਸ਼ਰਮਾ) ਪ੍ਰਾਚੀਨ ਭਾਰਤ ਨਾਲ ਸੰਬੰਧਿਤ ਸਿਰ ਕੱਢ ਵਿਦਵਾਨਾਂ ਵਿਚੋਂ ਇਕ ਹਨ। ਵਿਸ਼ੇਸ਼ਕਰ ਜਮਾਤੀ ਦ੍ਰਿਸ਼ਟੀ ਤੋਂ ਪੁਰਾਤਨ ਇਤਿਹਾਸ ਦੇਖਣ ਵਾਲੇ ਵਿਦਵਾਨਾਂ ਵਿਚੋਂ ਤਾਂ ਮੋਹਰਲੀ ਕਤਾਰ ਵਿਚ ਹਨ। ਉਨ੍ਹਾਂ ਨੇ, ਪ੍ਰਾਚੀਨ ਭਾਰਤ ਵਿਚ ਭੌਤਿਕ ਪ੍ਰਗਤੀ ਅਤੇ ਸਮਾਜਿਕ ਸੰਰਚਨਾਵਾਂ, ਭਾਰਤੀ ਸਾਮੰਤਵਾਦ, ਪ੍ਰਾਚੀਨ ਭਾਰਤ ਵਿਚ ਰਾਜਨੀਤਕ ਵਿਚਾਰ ਅਤੇ ਸੰਸਥਾਵਾਂ, ਭਾਰਤ ਵਿਚ ਪ੍ਰਾਚੀਨ ਨਗਰਾਂ ਦਾ ਪਤਨ ਅਤੇ ਸ਼ੂਦਰਾਂ ਦਾ ਪ੍ਰਾਚੀਨ ਇਤਿਹਾਸ ਆਦਿ ਵਿਦਵਤਾ ਪੂਰਣ ਪੁਸਤਕਾਂ ਦੀ ਰਚਨਾ ਕੀਤੀ ਹੈ।