ਫੈਜ਼ ਅਤੇ ਵਿਚਾਰਧਾਰਾ

ਫੈ਼ਜ਼ ਦਾ ਸਾਹਿਤ ਦੀ ਦੁਨੀਆਂ ਵਿਚ ਸਾਡੇ ਭਾਰਤੀ ਉਪ ਮਹਾਂਦੀਪ ਲਈ ਉਹੀ ਮਹੱਤਵ ਹੈ ਜੋ ਅਮਰੀਕਾ ਲਈ ਨੈਰੂਦਾ ਦਾ। ਇਸਦਾ ਕਾਰਣ ਇਹ ਨਹੀਂ ਕਿ ਇਹ ਦੋਨੋਂ ਸਮਕਾਲੀ ਰਾਜਨੀਤੀ ਅਤੇ ਸਾਹਿਤਕ ਖੇਤਰ ਦੀਆਂ ਸ਼ਖ਼ਸੀਅਤਾਂ ਸਨ ਸਗੋਂ ਇਸਦਾ ਕਾਰਣ ਇਹ ਹੈ ਕਿ ਇਹ ਦੋਨੋਂ ਆਪਣੇ_ਆਪਣੇ ਮਹਾਂਦੀਪ/ਉਪ_ਮਹਾਂਦੀਪ ਦੀ ਸਭਿਅਤਾ ਨਾਲ ਜੁੜੀ ਭਾਵ_ਸੰਰਚਨਾ ਦੀ ਵਿਸ਼ੇਸ਼ਤਾ ਨੂੰ ਸਭ ਤੋਂ ਵੱਧ ਪ੍ਰਗਟਾਵਾ ਦੇ ਸਕੇ।