ਆਸ ਦੇ ਸੋਮੇਂ

ਜਦੋਂ ਅਸੀਂ ਵੀਹਵੀਂ ਸਦੀ ਵਿਚ ਹੋਏ ਇਨਕਲਾਬਾਂ ਅਤੇ ਲੋਕ-ਉਭਾਰਾਂ ਦੇ ਇਤਿਹਾਸ ਵਲ ਉਡਦੀ-ਉਡਦੀ ਨਜ਼ਰ ਮਾਰਦੇ ਹਾਂ ਤਾਂ ਬਾਰ-ਬਾਰ ਚਾਰ ਪੈਟਰਨ ਉਭਰ ਕੇ ਸਾਡੇ ਸਾਹਮਣੇ ਆਉਂਦੇ ਹਨ। ਇਉਂ ਲੱਗਦਾ ਹੈ ਜਿਵੇਂ ਸ਼ਾਂਤੀ ਤੇ ਤੂਫ਼ਾਨ ਦੇ ਆਉਣ ਜਾਣ ਦਾ, ਜਾਂ ਸਹੀ ਢੰਗ ਨਾਲ ਕਹੀਏ ਤਾਂ ਐਂਟੈਨੀਉ ਗ੍ਰਾਮਸ਼ੀ ਦੇ ਸ਼ਬਦਾਂ ਵਿਚ ਰੈਵੋਲੂਸ਼ਨ/ਰੈਸਟਰੋਰੇਸ਼ਨ ਡਾਇਆਨੈਮਿਕ (ਇਨਕਲਾਬ ਤੇ ਵਾਪਸੀ ਦੀ ਗਤੀਆਤਮਕਤਾ) ਦਾ ਇਕ ਚੱਕਰ ਜਿਹਾ ਚੱਲਦਾ ਰਹਿੰਦਾ ਹੈ।