ਸਾਹਿਤ ਤੇ ਵਿਚਾਰਾਧਾਰਾ

ਮਾਰਕਸਵਾਦੀ ਸੁਹਜ ਸ਼ਾਸਤਰ ਦਾ ਇਕ ਮੁੱਖ ਕਰਤੱਵ ਇਹ ਹੈ ਕਿ ਪ੍ਰਤਿਕ੍ਰਿਆਵਾਦੀ ਬੁਰਜੁਆ ਚਿੰਤਕਾਂ ਵਲੋਂ ਸਾਹਿਤ ਦੇ ਸੰਬੰਧੀ ਵਿਚ ਜਿਹੜੀਆਂ ਕਰਾਂਤੀਪੂਰਣ ਧਾਰਨਾਵਾਂ ਪ੍ਰਚਲਿਤ ਤੇ ਸਥਾਪਿਤ ਕੀਤੀਆਂ ਜਾਂਦੀਆਂ ਹਨ ਉਹ ਉਨ੍ਹਾਂ ਦਾ ਸਹੀ ਵਿਸ਼ੇਲਣ ਰਾਹੀਂ ਖੰਡਨ ਕਰੇ ਅਤੇ ਆਮ ਪਾਠਕ ਸਾਹਮਣੇ ਸਾਹਿਤ ਦੇ ਵਾਸਤਵਿਕ ਸਰੂਪ ਨੂੰ ਸਪਸ਼ਟ ਕਰੇ।