ਕਦ ਹੋਊ ਸਰਕਾਰੀ

ਬਲਕਾਰ ਸਿੰਘ ਦਾ ਨਾਂ ਹੁਣ ਕਾਰੀ ਪੱਕ ਗਿਆ ਸੀ। ਜਦੋਂ ਉਹ ਇਥੇ ਆਇਆ ਸੀ ਤਾਂ ਉਸਦੀ ਉਮਰ ਚੌਦਾਂ ਸਾਲ ਦੀ ਸੀ। ਸ਼ਹਿਰ ਦੀ ਗਹਿਮ-ਗਹਿਮੀ ਉਸਨੂੰ ਬੜੀ ਚੰਗੀ ਲੱਗੀ ਸੀ। ਛੇਤੀ ਹੀ ਇਸ ਗਹਿਮਾ ਗਹਿਮੀ ਵਿਚ ਰਮ ਗਿਆ। ਉਹ ਸਾਹਿਬ ਦੇ ਘਰ ਦੀਆਂ ਚੀਜ਼ਾਂ ਵਸਤਾਂ ਨੂੰ ਵੇਖ ਕੇ ਤਾੜੀਆਂ ਮਾਰਨ ਲੱਗਦਾ ਅਤੇ ਕਈ ਵਾਰ ਤਾਂ ਕਿਲਕਾਰੀਆਂ ਮਾਰਨ ਤੱਕ ਵੀ ਚਲਾ ਜਾਂਦਾ।