ਖੁਲ੍ਹੀਆਂ ਹਵਾਵਾਂ ਦੇ ਮੁੱਖ ਤੋਂ

ਬਚਪਨ ਵਿਚ ਸਾਡੇ ਪਿੰਡ ਵਾਲੇ ਹਵਾਵਾਂ ਦੀਆਂ ਗੱਲਾਂ ਕਰਦੇ ਨਹੀਂ ਸਨ ਥੱਕਦੇ। ਪੂਰੇ ਦੀ ਹਵਾ ਬਹੁਤ ਗਰਮ ਹੁੰਦੀ ਹੈ-ਇਸ ਤਰ੍ਹਾਂ ਇਉਂ ਪੁਰਵਾਈ ਜਾਂ ਪੁਰਵਈਆਂ ਦੀ ਗੱਲ ਸ਼ੁਰੂ ਹੁੰਦ। ਪੁਰਵਾਈ ਦਾ ਪੁਲਿੰਗ ਵਾਚਕ ਸ਼ਬਦ ਪੁਰਾ (ਪੁਰਵਾ ਦਾ ਪੰਜਾਬੀ ਰੂਪ) ਸ਼ਬਦ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਕੋਈ ਕਹਿ ਉੱਠਦਾ ਪੁਰੇ ਨੇ ਤਾਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ।