ਲੋਕਗੀਤਾਂ ਵਿਚ ਸੰਗੀਤ

ਜਿਵੇਂ ਕੋਈ ਬਹੂ ਨਹਾਉਣ ਤੋਂ ਬਾਦ ਨਵੇਂ ਕੱਪੜੇ ਪਾ ਕੇ ਮੇਲੇ ਜਾਣ ਲਈ ਤਿਆਰ ਹੋ ਜਾਏ, ਲੋਕਗੀਤਾਂ ਦੇ ਸਰਲ ਸ਼ਬਦਾਂ ਵਿਚ ਕੁਝ ਅਜਿਹਾ ਹੀ ਰੂਪ ਨਿਖਰਦਾ ਹੈ-ਬਸ ਉਨ੍ਹਾਂ ਨੂੰ ਥੋੜ੍ਹਾ ਜਿਹਾ ਸੰਗੀਤ ਦਾ ਸਪੱਰਸ਼ ਚਾਹੀਦਾ ਹੈ। ਪੰਜਾਬੀ ਲੋਕ ਗੀਤ ਦੇ ਅਧਿਐਨ ਵਿਚ ਇਹ ਗੱਲ ਕਈ ਬਾਰ ਮੇਰੇ ਸਾਹਮਣੇ ਸਪੱਸ਼ਟ ਹੋ ਚੁੱਕੀ ਹੈ।