ਗੋਪੀ ਚੰਦ-ਲੋਕਗਾਥਾ

ਰਾਜਾ ਗੋਪੀ ਚੰਦ ਦਾ ਸੰਬੰਧ ਜੋਗ ਮੱਤ ਨਾਲ਼ ਹੈ। ਜੋਗੀਆਂ ਦਾ ਪੰਜਾਬ ਵਿਚ ਬੋਲਬਾਲਾ ਉਦੋਂ ਰਹਿੰਦਾ ਹੈ ਜਦੋਂ ਇਸ ਉਪਰ ਮੁਸਲਮਾਨਾਂ ਦੇ ਹਮਲੇ ਹੋਣੇ ਆਰੰਭ ਹੋ ਚੁੱਕੇ ਸਨ। ਬੁੱਧ ਧਰਮ ਦੀ ਸ਼ਾਖਾ ਵੱਜਰਯਾਨ ਤੋਂ ਹੀ ਜੋਗ ਮੱਤ ਦਾ ਉਦੈ ਮੰਨਿਆ ਜਾਂਦਾ ਹੈ। ਵਿਦਵਾਨ ਇਹ ਵੀ ਦੱਸਦੇ ਹਨ ਕਿ ਜੋਗ ਮੱਤ ਉਪਰ ਸ਼ੈਵ, ਵੈਸ਼ਨੋਂ ਅਤੇ ਜੈਨ ਮੱਤ ਦਾ ਪ੍ਰਭਾਵ ਵੀ ਪਿਆ।