ਟਾਵਰਜ਼-ਜਰਨੈਲ ਸਿੰਘ

ਕਿਹਾ ਜਾ ਸਕਦਾ ਹੈ ਕਿ ਟਾਵਰਜ਼ ਕਹਾਣੀ_ਸੰਗ੍ਰਹਿ ਨੇ ਇਕ ਬਾਰ ਫੇਰ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਕਹਾਣੀ ਵਿਸ਼ਵ ਪੱਧਰ ਦੀ ਕਹਾਣੀ ਨਾਲ ਵਰ ਮੇਚ ਰਹੀ ਹੈ। ਮਾਨਵੀ ਚਿੰਤਾਵਾਂ ਕਰਕੇ ਵੀ, ਮਾਨਵੀ ਦ੍ਰਿਸ਼ਟੀ ਕਰਕੇ ਵੀ ਅਤੇ ਕਹਾਣੀ ਦੀ ਸ਼ਿਲਪ ਕਰਕੇ ਵੀ। ਹੁਣ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਗਲੀਆਂ ਕਹਾਣੀਆਂ ਵਿਚ ਜਰਨੈਲ ਸਿੰਘ ਪੰਜਾਬੀ ਕਹਾਣੀ ਦੇ ਹੁਣ ਵਾਲੇ ਦਿਸਹੱਦਿਆਂ ਤੋਂ ਵੀ ਪਾਰ ਜਾਵੇਗਾ।