ਮੁਲਾਕਾਤ ਡਾ. ਕੇਸਰ ਨਾਲ

ਇਹ ਗੱਲ ਤਾਂ ਮੈਂ ਨਹੀਂ ਮੰਨਦਾ ਕਿ ਪੰਜਾਬੀ ਮਾਰਕਸਵਾਦੀ ਆਲੋਚਨਾ ਦਾ ਕੋਈ ਸਮੁੱਚਾ ਤੇ ਭਰਵਾਂ ਪ੍ਰਭਾਵ ਨਹੀਂ ਪਿਆ। ਸਮੁੱਚਾ ਵੀ ਪਿਆ ਹੈ ਤੇ ਬੱਝਵਾਂ ਜਾਂ ਭਰਵਾਂ ਵੀ ਇਸ ਪ੍ਰਭਾਵ ਦਾ ਪਤਾ ਵਿਰੋਧੀਆਂ ਦੇ ਹਮਲਿਆਂ ਤੇ ਇਸ ਪ੍ਰਭਾਵ ਤੋਂ ਬਚਣ-ਬਚਾਉਣ ਦੇ ਹੀਲਿਆਂ ਤੋਂ ਲੱਗਦਾ ਹੈ। ਪੰਜਾਬੀ ਵਿਚ ਅਜੇ ਤੱਕ ਮਾਰਕਸਵਾਦੀ ਆਲੋਚਨਾ-ਪ੍ਰਵਿਰਤੀ ਹੀ ਪੂਰੀ ਤਰ੍ਹਾਂ ਸਥਾਪਿਤ ਹੋ ਸਕੀ ਹੈ।