ਇਕ ਆਜੜੀ ਦੀ ਕਹਾਣੀ

ਜ਼ੂਲਿੰਗਜੁਨ ਨੂੰ ਕੋਈ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਪਿਤਾ ਨੂੰ ਮਿਲ ਸਕੇਗਾ। ਤੇ ਹੁਣ ਉਹ ਉਸ ਨਾਲ ਗੱਲਾਂ ਕਰ ਰਿਹਾ ਹੈ। ਉਹ ਅਮੀਰੀ ਨਾਠ ਵਾਲੇ ਸੱਜੇ ਕਮਰੇ ਵਿਚ ਵਧੀਆ ਹੋਟਲ ਦੀ ਸੱਤਵੀਂ ਮੰਜ਼ਿਲ ਤੇ ਬੈਠਾ ਹੋਇਆ ਹੈ। ਤਾਕੀ ਤੋਂ ਬਾਹਰ ਨੀਲੇ ਆਕਾਸ਼ ਦੀ ਚਾਦਰ ਹੈ। ਜਿਸ ਉਤੇ ਤੈਰਦੇ ਬੱਦਲ ਦਿਖਾਈ ਦੇ ਰਹੇ ਹਨ। ਪਰੰਤੂ ਦੂਰ ਉਸਦੇ ਫਾਰਮ ਤੇ ਦ੍ਰਿਸ਼ ਬਿਲਕੁਲ ਵੱਖਰਾ ਸੀ।