ਉੱਤਰਆਧੁਨਿਕਤਾ ਦੀ ਅਸਲੀਅਤ

ਉਤਰਆਧੁਨਿਕਤਾ ਦੇ ਇਕ ਆਧਾਰ ਸਤੰਭ ਫਰਾਂਸੀਸੀ ਸਿਧਾਂਤਕਾਰ ਜਾਂ ਫਰਾਂਕ ਲਿਉਤਾਰ ਉਤਰਆਧੁਨਿਕਤਾ ਨੂੰ ਪਰਿਭਾਸ਼ਿਤ ਕਰਦਿਆਂ ਹੋਇਆ ਕਹਿੰਦਾ ਹੈ ਕਿ ਇਹ ਮਹਾਂ ਬ੍ਰਿਤਾਂਤਾਂ ਦੇ ਪ੍ਰਤਿ ਇਕ ਅਵਿਸ਼ਵਾਸ ਹੈ। ਲਿਉਤਾਰ ਦੀ ਚਿੰਤਨ ਪ੍ਰਣਾਲੀ ਵਿੱਚ ਮਹਾਂਬ੍ਰਿਤਾਂਤ ਇਤਿਹਾਸ ਦਾ ਹੀ ਦੂਸਰਾ ਨਾਮ ਹੈ। ਇਸ ਤਰ੍ਹਾਂ ਇਤਿਹਾਸ ਨੂੰ ਨਿਸ਼ਾਨਾ ਬਣਾ ਕੇ ਹੀ ਉਤਰਆਧੁਨਿਕਤਾ ਦੀ ਸ਼ੁਰੂਆਤ ਹੁੰਦੀ ਹੈ।