ਵਨਫੂਲ ਦੇ ਕੁਝ ਦਿਨ

ਭੰਗੀ, ਸਾਡੀ ਉਸ ਭੰਗੀ ਬਸਤੀ ਦੀ ਕੁੜੀ ਹੈ। ਇਸ ਦੇ ਪਿਉ ਨੇ ਆ ਕੇ ਸਾਨੂੰ ਕਿਹਾ। ਬਾਬੇ ਦੇ ਜ਼ਮਾਨੇ ਤੋਂ ਉਹ ਸਾਡੇ ਘਰ ਦਾ ਸਵੀਪਰ ਹੈ। ਉਹ ਇਸ ਨੂੰ ਸ਼ਹਿਰ ਦੇ ਉਹਨਾਂ ਸਕੂਲਾਂ ਵਿਚ ਲੈ ਕੇ ਗਿਆ ਸੀ, ਜਿੱਥੇ ਸਾਡੇ ਬੱਚੇ ਪੜ੍ਹਦੇ ਹਨ। ਕਿਸਨੇ ਸੀਟ ਦੇਣੀ ਸੀ ਭਲਾ। ਵਿਚਾਰੀ `ਤੇ ਤਰਸ ਖਾ ਕੇ ਅਸੀਂ ਇਸ ਨੂੰ ਆਪਣੇ ਸਕੂਲ ਵਿੱਚ ਸੀਟ ਦੇ ਦਿੱਤੀ ਹੈ।